Boohe Balda Diwa
ਬੂਹੇ ਬਲਦਾ ਦੀਵਾ
By-: Jasmeet Singh
Ahuja
ਇਕ ਦੀਵਾ ਬਲਦਾ ਰਹਿੰਦਾ ਹੈ
ਦਿਨ ਰਾਤ ਓ ਮਾਂ ਨੂੰ ਕਹਿੰਦਾ ਹੈ
ਇਕ ਦਿਨ ਮੈਂ ਵਾਪਸ ਆਊਂਗਾ
ਖੁਸ਼ੀਆਂ ਨਾਲ ਲਿਆਊਂਗਾ
ਮਾਂ ਤੱਕਦੀ ਰਹਿੰਦੀ ਬੂਹੇ ਨੂੰ
ਉਡੀਕਦੀ ਰਹਿੰਦੀ ਪੁੱਤ ਸੂਹੇ ਨੂੰ
ਪੀਪਲ ਦੀ ਛਾਂ ਥੱਲੇ ਬਾਪੂ ਦਾ ਚਿਤ ਨੀ ਲੱਗਦਾ ਖਬਰਾਂ ਚ
ਅੱਜ ਕਿਊ ਮੱਥਾ ਟੇਕਦੀ ਏ ਭੈਣ ਦੁਪੈਰੇ ਮੰਦਰਾਂ ਚ
ਕੁਛ ਕਹਿ ਨੀ ਹੋਂਦਾ ਯਾਰਾਂ ਤੋਂ
ਹੀਰ ਅੱਜ ਫੇਰ ਕਿਸੇ ਨੇ ਨਹੀਂ ਗਾਈ ਏ
ਸਰਹਦ ਪਾਸੋਂ ਹਵਾ ਅੱਜ ਤੇਜ਼ ਕ੍ਯੂਂ ਆਈ ਏ
ਸਰਹਦ ਪਾਸੋਂ ਹਵਾ ਅੱਜ ਤੇਜ਼ ਕ੍ਯੂਂ ਆਈ ਏ
ਅਮਲੀ ਦੇ ਪਿੰਡ ਤੋਂ ਜਦੋਂ ਨਿਕਲਿਆ ਮੈਂ ਇਕ ਰਾਤ
ਹੋਂਕੇ ਭਰਦੀ ਇਕ ਬੀਬਾ ਨੇ ਰੋਕਿਆ ਦੇ ਕੇ ਹਾਥ
ਨਾਲ ਦੇ ਪਿੰਡ ਸਰਪੰਚ ਦੇ ਘਰ ਜਾਣਾ ਏ
ਅੱਜ ਆਪਣੇ ਹਾਣੀ ਨੂੰ ਮੈਂ ਮੌਤ ਤੋਂ ਬਚਾਣਾ ਏ
ਹੰਜੂ ਥਮ ਨਾ ਸਕੇ ਸਾਰੀ ਰਾਹ ਬੀਬਾ ਦੇ
ਸੱਚ ਹੀ ਕਹਿੰਦੇ ਨੇ ਖੇਡ ਨਿਰਾਲੇ ਨੇ ਨਸੀਬਾਂ ਦੇ
ਸਰਪੰਚ ਦੇ ਬੂਹੇ ਦੇਖਿਆ ਮੈਂ ਇਕ ਅਜਬ ਨਜ਼ਾਰਾ
ਮੀ ਬਰਸੋਂਦੀ ਰਾਤ ਵਿਚ ਪਿੰਡ ਖਲੋਤਾ ਸੀ ਸਾਰਾ
ਢਕਿਆ ਸਬ ਨੇ ਆਪ ਨੂੰ ਕਰਕੇ ਨੀਵਾਂ
ਜੋਤ ਅੱਜੇ ਵੀ ਜਗਦੀ ਸੀ - ਬੁਝਹਣ ਨੀ ਦੇਣਾ ਸੀ ਬੂਹੇ ਬਲਦਾ ਦੀਵਾ
ਬੁਝਹਣ ਨੀ ਦੇਣਾ ਸੀ ਬੂਹੇ ਬਲਦਾ ਦੀਵਾ

1 Comments:
ਹਰ ਪ੍ਰਵਾਸੀ ਭਾਰਤੀ ਦੇ ਦਿਲ ਦਾ ਦਰਦ ਲਿਖ ਛਡਿਆ ਤੁਸੀਂ! ����
Post a Comment
Subscribe to Post Comments [Atom]
<< Home